ਅੰਤਮ ਫ਼ੈਸਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Final decision_ਅੰਤਮ ਫ਼ੈਸਲਾ: ਕੋਈ ਫ਼ੈਸਲਾ ਉਦੋਂ ਅੰਤਮ ਕਿਹਾ ਜਾਂਦਾ ਹੈ ਜਦੋਂ ਉਹ ਫ਼ੈਸਲਾ ਦੇਣ ਵਾਲੀ ਅਦਾਲਤ ਦੁਆਰਾ ਤਦ ਤਕ ਬਦਲਿਆ ਨਹੀਂ ਜਾ ਸਕਦਾ ਜਦ ਤਕ ਅਜਿਹੇ ਕਾਨੂੰਨੀ ਉਪਬੰਧਾਂ ਦਾ ਸਹਾਰਾ ਨ ਲਿਆ ਜਾਵੇ ਜੋ ਉਸ ਨੂੰ ਉਲਟਣ, ਉਸ ਵਿਚ ਰੂਪ-ਭੇਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੰਦੇ ਹੋਣ। ਇਸ ਤਰ੍ਹਾ ਅੰਤਮ ਫ਼ੈਸਲੇ ਦਾ ਮਤਲਬ ਉਹ ਫ਼ੈਸਲਾ ਹੋਵੇਗਾ ਜੋ ਧਿਰਾਂ ਵਿਚਕਾਰ ਰੈਸ-ਜੁਡੈਕਟਾ ਦੇ ਤੌਰ ਤੇ ਅਮਲ ਵਿੱਚ ਆਵੇਗਾ, ਜੇਕਰ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਅਪੀਲ ਜਾਂ ਨਿਗਰਾਨੀ ਜਾਂ ਨਜ਼ਰਸਾਨੀ ਦੀ ਦਰਖ਼ਾਸਤ ਦੁਆਰਾ ਉਲਟ ਦਿੱਤੇ ਜਾਣ ਜਾਂ ਉਸ ਵਿਚ ਰੂਪ-ਭੇਦ ਕੀਤੇ ਜਾਣ ਲਈ ਬੇਨਤੀ ਨ ਕੀਤੀ ਗਈ ਹੋਵੇ।

       ਮੁਢਲੀ ਡਿਗਰੀ ਭਾਵੇਂ ਉਹ ਪਰਿਵਾਰਕ ਬਟਵਾਰੇ ਜਾਂ ਰਹਿਨ ਦੇ ਦਾਵੇ ਵਿਚ ਦਿੱਤੀ ਗਈ ਹੋਵੇ, ਤਜਰਬਾਤੀ ਡਿਗਰੀ ਨਹੀਂ ਹੁੰਦੀ, ਸਗੋਂ ਉਸ ਨੂੰ ਉਸ ਵਿਚ ਨਜਿਠੇ ਗਏ ਵਿਸ਼ਿਆਂ ਦੇ ਮੁਤੱਲਕ ਕਤਈ ਸਮਝਿਆ ਜਾਂਦਾ ਹੈ। ਪਰ ਜਿਨ੍ਹਾਂ ਦਾਵਿਆਂ ਵਿਚ ਦੋ ਡਿਗਰੀਆ ਇਕ ਮੁਢਲੀ ਡਿਗਰੀ ਅਤੇ ਦੂਜੀ ਅੰਤਮ ਡਿਗਰੀ ਚਿਤਵੀਆਂ ਗਈਆ ਹੋਣ, ਉਹ ਡਿਗਰੀ ਅੰਤਮ ਹੋਵੇਗੀ ਜਿਸ ਦਾ ਇਜਰਾ ਹੋ ਸਕਦਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.